ਚਿੰਤਾਪੁਰਨੀ ਮਾਂ ਨੇ ਮੈਨੂੰ ਮੌਜ ਲਈ ਏ

By Divya channel

Released on June 18, 2023

Thumbnail

ਕਰੇ ਰਹਿਮਤਾਂ ਮੇਰੀ ਮਾਂ ਅੰਬੇ ਕੱਖੋਂ ਲੱਖ ਬਣਾਉਂਦੀ ਜਾਵੇ ਮਾਂ

ਮੈਨੂੰ ਐਸਾ ਚਰਨੀ ਲਾ ਲਿਆ ਮੇਰੀ ਚਿੰਤਾ ਮਿਟਾਉਂਦੀ ਜਾਵੇ ਮਾਂ

ਚਿੰਤਾਪੁਰਨੀ ਮਾਂ ਨੇ ਮੈਨੂੰ ਮੌਜ ਲਈ ਏ

ਕਦੇ ਕਦੇ ਨਈਂ ਹਰ ਰੋਜ਼ ਲਾਈ ਏ

ਚਿੰਤਾ ਪੁਰਨੀ ਮਾਂ ਨੇ ਮੈਨੂੰ ਮੌਜ ਲਈ ਏ

ਸੁੱਖਾਂ ਵਾਲੀ ਕਰ ਦਿੱਤੀ ਛਾਂ ਮਹਾਰਾਣੀ ਨੇ

ਚਰਨਾਂ ਚ ਦਿੱਤੀ ਮੈਨੂੰ ਥਾਂ ਮਹਾਰਾਣੀ ਨੇ

ਰਹਿਮਤਾਂ ਦੀ ਖੈਰ ਮੇਰੀ ਝੋਲੀ ਪਾਈ ਏ

ਚਿੰਤਾਪੂਰਨੀ ਮਾਂ ਨੇ ਮੈਨੂੰ ਮੌਜ ਲਾਈ ਏ

ਆਸਰਾ ਏ ਮਾਂ ਦਾ ਹੋਰ ਕੋਈ ਵੀ ਸਹਾਰਾ ਨਾ

ਅੰਬੇ ਦਰ ਬਾਜੋਂ ਹੋਰ ਕਿਤੇ ਵੀ ਗੁਜ਼ਾਰਾ ਨਾ

ਖ਼ੁਸ਼ੀਆਂ ਦੀ ਮੇਰੇ ਲਈ ਮਾਂ ਝੜੀ ਲਾਈ ਏ

ਚਿੰਤਾ ਪੂਰਨੀ ਮਾ ਨੇ ਮੈਨੂੰ ਮੌਜ ਲਾਈ ਏ

ਰਾਜੂ ਹਰੀਪੁਰੀਆ ਵੀ ਮਾਂ ਦੇ ਦਰ ਆਉਂਦਾ ਏ

ਸ਼ੈਲੀ ਸਿੰਘ ਮਈਆ ਦਰ ਹਾਜ਼ਰੀਆਂ ਲਾਉਂਦਾ ਏ

ਜ਼ਿੰਦਗੀ ਏ ਸਾਰੀ ਮਾਂ ਦੇ ਲੇਖੇ ਲਾਈ ਏ

ਚਿੰਤਾ ਪੂਰਨੀ ਮਾਂ ਨੇ ਮੈਨੂੰ ਮੌਜ ਲਈ ਏ

ਸ਼ੈਲੀ ਸਿੰਘ